ਅਪਾਰ ਸਿੰਘ ਕਿਸ਼ਨਗਡ਼ ਨੂੰ ਨਸ਼ਾ ਤਸ਼ਕਰੀ ਅਤੇ ਨਲਵੀ ਨੂੰ ਕਮੇਟੀ ਖਿਲਾਫ਼ ਕੰਮਾਂ ਕਾਰਣ ਹਰਿਆਣਾ ਕਮੇਟੀ ਚੋਂ ਕੀਤਾ ਖਾਰਜ਼ – ਸਕੱਤਰ

Spread the love
  • ਅਪਾਰ ਸਿੰਘ ਕਿਸ਼ਨਗਡ਼ ਨੂੰ ਨਸ਼ਾ ਤਸ਼ਕਰੀ ਅਤੇ ਨਲਵੀ ਨੂੰ ਕਮੇਟੀ ਖਿਲਾਫ਼ ਕੰਮਾਂ ਕਾਰਣ ਹਰਿਆਣਾ ਕਮੇਟੀ ਚੋਂ ਕੀਤਾ ਖਾਰਜ਼ – ਸਕੱਤਰ
ਹਰਿਆਣਾ 19 ਜੂਨ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ਼ਕਰਨੀ ਦੀ ਇੱਕ ਵਰਚੁਅਲ ਮੀਟਿੰਗ ਹੋਈ ਜਿਸ ਵਿੱਚ ਵਿਚਾਰ ਵਟਾਂਦਰਾ ਕਰਕੇ ਫੈਸਲਾ ਲਿਆ ਗਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2014 ਤੋਂ ਨਾਮਜ਼ਦ ਮੈਂਬਰ ਅਪਾਰ ਸਿੰਘ ਕਿਸ਼ਨਗਡ਼ ਜਿਸ ਨੂੰ ਪਿਛਲੇ ਦਿਨੀਂ ਕੁਰੂਕਸ਼ੇਤਰ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਖ਼ਬਰ ਅਨੁਸਾਰ ਜਿਸ ਦੇ ਕਬਜ਼ੇ ਵਿਚੋਂ ਅਫੀਮ ਅਤੇ ਚਿੱਟਾ ਪ੍ਰਾਪਤ ਹੋਇਆ ਹੈ ਜੋ ਕੇ ਬਹੁਤ ਹੀ ਮੰਦਭਾਗੀ ਗੱਲ ਹੈ ਇਕ ਧਾਰਮਿਕ ਕਮੇਟੀ ਦਾ ਮੈਂਬਰ ਇਹੋ ਜਿਹੇ ਅਪਰਾਧ ਵਿਚ ਪਕੜਿਆ ਜਾਵੇ ਬਹੁਤ ਨਿੰਦਨਯੋਗ ਗੱਲ ਹੈ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕੇ ਮੀਟਿੰਗ ਵਿੱਚ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ,ਕਰਨੈਲ ਸਿੰਘ ਨਿੰਮਨਾਬਾਦ ਸੀਨੀਅਰ ਮੀਤ ਪ੍ਰਧਾਨ,ਸਵਰਨ ਸਿੰਘ ਰਤੀਆ ਮੀਤ ਪ੍ਰਧਾਨ,ਜਸਬੀਰ ਸਿੰਘ ਭਾਟੀ ਜਰਨਲ ਸਕੱਤਰ,ਐਡਵੋਕੇਟ ਚੰਨਦੀਪ ਸਿੰਘ ਰੋਹਤਕ ਮੀਤ ਸਕੱਤਰ,ਅਮਰਿੰਦਰ ਸਿੰਘ ਅਰੋੜਾ, ਗੁਰਚਰਨ ਸਿੰਘ ਚੀਂਮੋ, ਸਤਪਾਲ ਸਿੰਘ ਰਾਮਗਡ਼ੀਆ ਪਿਹੋਵਾ, ਸਰਤਾਜ਼ ਸਿੰਘ ਸੀਂਘੜਾ,  ਹਰਭਜਨ ਸਿੰਘ ਰਠੌੜ,ਨਿਰਵੈਰ ਸਿੰਘ ਆਂਟਾ 6 ਕਾਰਜ਼ਕਰਨੀ ਮੈਂਬਰ ਸ਼ਾਮਲ ਸਨ ਸਾਰਿਆਂ ਨੇ ਅਪਾਰ ਸਿੰਘ ਕਿਸ਼ਨਗੜ ਦੀ ਇਸ ਕਰਤੂਤ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਗੁਰਮਰਿਯਾਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਰਜ਼ਕਰਨੀ ਕਮੇਟੀ ਵੱਲੋਂ ਫੈਸਲਾ ਲੈਂਦਿਆਂ ਅਪਾਰ ਸਿੰਘ ਕਿਸ਼ਨਗਡ਼ ਨੂੰ ਨਸ਼ਾ ਤਸ਼ਕਰੀ ਦੇ ਕੇਸ ਵਿੱਚੋਂ ਦੋਸ਼ਮੁਕਤ ਹੋਣ ਤੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਤੋਂ ਖਾਰਜ਼ ਕਰ ਦਿੱਤਾ ਅਤੇ ਕਿਹਾ ਕੇ ਅਪਾਰ ਸਿੰਘ ਕਿਸ਼ਨਗਡ਼ ਦੀਆਂ ਅਜਿਹੀਆਂ ਘਟੀਆਂ ਕਾਰਵਾਈਆਂ ਦੇ ਨਾਲ ਹਰਿਆਣਾ ਕਮੇਟੀ ਦਾ ਕੋਈ ਸਬੰਧ ਨਹੀਂ ਹੈ ਇਸਦੇ ਨਾਲ ਹੀ ਕਾਰਜ਼ਕਰਨੀ ਕਮੇਟੀ ਵੱਲੋਂ 2014 ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰ ਦੀਦਾਰ ਸਿੰਘ ਨਲਵੀ ਨੂੰ ਵੀ ਬਾਦਲਾਂ ਨਾਲ ਮਿਲਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਵਿੱਚ ਹਰਿਆਣਾ ਕਮੇਟੀ ਨੂੰ ਤੋੜਣ ਲਈ ਗੁੰਮਰਾਹਕੁੰਨ ਪ੍ਰਚਾਰ ਦਾ ਦੋਸ਼ੀ ਪਾਇਆ ਗਿਆ ਜਿਸ ਤਹਿਤ ਉਸ ਨੂੰ ਪਿਛਲੇ ਦਿਨੀਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸਦਾ  ਦੀਦਾਰ ਸਿੰਘ ਨਲਵੀ ਵੱਲੋਂ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਕਾਰਜ਼ਕਰਨੀ ਕਮੇਟੀ ਨੇ ਦੀਦਾਰ ਸਿੰਘ ਨਲਵੀ ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿੱਪ ਨੂੰ ਖਾਰਜ ਕਰ ਦਿੱਤਾ ਹੈ ਕਾਰਜਕਰਨੀ ਕਮੇਟੀ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਚੱਲ ਰਹੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਬੜੇ ਸੁਚੱਜੇ ਤਰੀਕੇ ਨਾਲ ਹੋ ਰਹੀ ਹੈ ਅਤੇ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਦੇ ਨਾਲ ਨਾਲ ਸਮਾਜਸੇਵੀ ਕਾਰਜਾਂ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਦਾ ਹਰਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਦੇ ਨਾਲ ਹਰਿਆਣਾ ਕਮੇਟੀ ਦੇ ਇਸ ਸਾਲ ਸਾਲਾਨਾ ਬਜ਼ਟ ਵਿੱਚ 25 ਪ੍ਰਤੀਸ਼ਤ ਵਾਧਾ ਹੋਇਆ ਹੈ ਸਿੱਖ ਅਤੇ ਗੈਰ ਸਿੱਖ  ਜਥੇਬੰਦੀਆਂ ਦੇ ਲੋਕ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਚੱਜ਼ੇ ਕਾਰਜਾਂ ਦੀ ਸ਼ਲਾਘਾ ਕਰ ਰਹੇ ਹਨ ਕਾਰਜਕਾਰਨੀ ਕਮੇਟੀ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਗੁਰਦੁਆਰਾ ਪ੍ਰਬੰਧਾਂ ਅਤੇ ਧਰਮ ਪ੍ਰਚਾਰ ਪ੍ਰਸਾਰ ਲਈ ਸਹਿਯੋਗ ਕਰਨ ਸਭ ਦਾ ਪੂਰਾ ਸਨਮਾਨ ਹੋਵੇਗਾ ਪਰ ਜੋ ਮੈਂਬਰ ਹਰਿਆਣਾ ਕਮੇਟੀ ਨੂੰ ਤੋੜਣ ਲਈ ਇਸਦੇ ਖਿਲਾਫ਼ ਗੁੰਮਰਾਹਕੁੰਨ ਪ੍ਰਚਾਰ ਕਰੇਗਾ ਉਸਨੂੰ ਕਮੇਟੀ ਅਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਜਿਹੇ ਵਿਅਕਤੀ ਦੇ ਉੱਪਰ ਸਖ਼ਤ ਕਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ

Leave a Comment

Your email address will not be published. Required fields are marked *

Scroll to Top