ਵਿਰਸਾ ਫਾਰ ਐਵਰ ਚੈਰੀਟੇਬਲ ਟਰਸਟ ਵੱਲੋਂ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਸੁਨੇਹਾ ਦਿੱਤਾ
ਰੁੱਖ ਲਗਾਉਣਾ ਹਰ ਮਨੁੱਖ ਦਾ ਫਰਜ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਹ ਰਹੇ ਹਾਂ- ਗੁਰਬਖਸ਼ ਸਿੰਘ ਮਨਚੰਦਾ
ਕਰਨਾਲ 11 ਜੁਲਾਈ ( ਪਲਵਿੰਦਰ ਸਿੰਘ ਸੱਗੂ)
ਪਿਛਲੇ ਤਿੰਨ ਦਿਨ ਤੋਂ ਪਏ ਭਾਰੀ ਮੀਂਹ ਕਾਰਨ ਹਰਿਆਣਾ ਪੰਜਾਬ ਵਿੱਚ ਹੜ ਆਏ ਹੋਏ ਹਨ ਨਹਿਰਾਂ ਅਤੇ ਦਰਿਆਵਾਂ ਦੇ ਕੰਢੇ ਟੁੱਟ ਗਏ ਹਨ ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਜਿਸਦੇ ਕੁਝ ਹੱਦ ਤਕ ਅਸੀਂ ਮਨੁੱਖ ਹੀ ਜਿੰਮੇਵਾਰ ਹਾਂ ਕਿਉਂਕਿ ਅਸੀਂ ਆਪਣੇ ਨਿੱਜੀ ਸੁਆਰਥਾਂ ਲਈ ਨਹਿਰਾਂ ਦੇ ਕਿਨਾਰਿਆਂ ਤੋਂ ਦਰਿਆਵਾਂ ਦੇ ਕਿਨਾਰਿਆਂ ਤੋਂ ਅਤੇ ਜੰਗਲਾਂ ਤੋਂ ਰੁੱਖ ਕੱਟ ਦਿੱਤੇ ਹਨ ਜਿਸ ਕਾਰਨ ਦਰਿਆਵਾਂ ਦੇ ਕੰਢੇ ਕਮਜ਼ੋਰ ਹੋ ਗਏ ਹਨ ਅਤੇ ਹੁਣ ਭਾਰੀ ਮੀਂਹ ਪੈਣ ਕਾਰਨ ਦਰਿਆਵਾਂ ਅਤੇ ਨਹਿਰਾਂ ਦੇ ਕੰਢੇ ਟੁੱਟ ਗਏ ਹਨ ਜਿਸ ਕਾਰਣ ਹਰਿਆਣਾ ਤੇ ਪੰਜਾਬ ਵਿੱਚ ਹੜ੍ਹ ਆ ਗਏ ਹਨ। ਇਹਨਾ ਆਏ ਹੜ੍ਹਾਂ ਦੇ ਕੁਝ ਹੱਦ ਤੱਕ ਮਨੁੱਖ ਹੀ ਜ਼ਿੰਮੇਵਾਰ ਹੈ । ਅੱਜ ਵਿਰਸਾ ਫਾਰ ਐਵਰ ਚੈਰੀਟੇਬਲ ਟਰੱਸਟ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਅਲਫ਼ਾ ਇੰਟਰਨੈਸ਼ਨਲ ਸਿਟੀ ਵਿੱਚ ਸੱਤ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੰਦੇ ਹੋਏ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ । ਇਸ ਮੌਕੇ ਵਿਰਸਾ ਫਾਰ ਐਵਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਗੁਰਬਖਸ਼ ਸਿੰਘ ਮਨਚੰਦਾਂ ਨੇ ਕਿਹਾ ਰੁੱਖ ਲਗਾਉਣਾ ਹਰ ਮਨੁੱਖ ਦੀ ਜਿੰਮੇਵਾਰੀ ਹੈ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸੱਤ ਰੁੱਖ ਲਗਾ ਕੇ ਵਾਤਾਵਰਣ ਬਚਾਉਣ ਦੀ ਸ਼ੁਰੂਆਤ ਕੀਤੀ ਹੈ ਜਿੰਨੇ ਜਿਆਦਾ ਅਸੀ ਰੁੱਖ ਲਗਾਵਾਂਗੇ ਉਸ ਨਾਲ ਵਾਤਾਵਰਨ ਵਿੱਚ ਹਵਾ ਸ਼ੁੱਧ ਹੋਵੇਗੀ ਕਿਉਂਕਿ ਰੁੱਖ ਹੀ ਮਨੁੱਖ ਦੇ ਸੱਚੇ ਮਿੱਤਰ ਹਨ ਰੁੱਖ ਵਾਤਾਵਰਣ ਵਿੱਚ ਮਨੁੱਖ ਅਤੇ ਹੋਰ ਧਰਤੀ ਦੇ ਜੀਵਾਂ ਲਈ ਸ਼ੁੱਧ ਹਵਾ ਮੁਹੱਈਆ ਕਰਵਾਉਂਦੇ ਹਨ ਰੁੱਖਾਂ ਤੋਂ ਬਿਨਾਂ ਧਰਤੀ ਤੇ ਜੀਵਨ ਅਸੰਭਵ ਹੈ ਇਸ ਲਈ ਹਰ ਮਨੁੱਖ ਨੂੰ ਆਪਣੇ ਜੀਵਨ ਵਿਚ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗੋਣੇ ਚਾਹੀਦੇ ਹਨ । ਉਹਨਾਂ ਨੇ ਕਿਹਾ ਅਗਰ ਦਰਿਆਵਾਂ ਦੇ ਕੰਢੇ ਨਹਿਰਾਂ ਦੇ ਕੰਢੇ ਰੁੱਖ ਹੁੰਦੇ ਤਾਂ ਨਹਿਰਾਂ ਦੇ ਕੰਢਿਆਂ ਨੂੰ ਟੁੱਟਣ ਤੋਂ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦੇ ਸਨ ਪਰ ਕਿਤੇ ਨਾ ਕਿਤੇ ਅਸੀਂ ਮਨੁੱਖ ਹੀ ਏਨਾ ਆਏ ਹੜ੍ਹਾਂ ਦੇ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਵੱਡੀ ਲੋੜਾਂ ਵਾਸਤੇ ਰੁੱਖ ਵੱਢ ਤਾਂ ਦਿੱਤੇ ਪਰ ਨਵੇਂ ਰੁੱਖ ਲਗਾਏ ਨਹੀਂ ਜਿਸ ਕਾਰਨ ਨਹਿਰਾਂ ਤੇ ਦਰਿਆਵਾਂ ਦੇ ਕੰਢੇ ਕਮਜ਼ੋਰ ਹੋ ਗਏ ਪਿਛਲੇ ਦੋ ਤਿੰਨ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਦਰਿਆਵਾਂ ਅਤੇ ਨਹਿਰਾਂ ਵਿਚ ਜ਼ਿਆਦਾ ਪੱਧਰ ਤੇ ਆ ਗਿਆ ਅਤੇ ਬੰਨ ਕਮਜੋਰ ਹੋਣ ਕਾਰਨ ਟੁੱਟ ਗਏ ਅਤੇ ਜਿਸ ਦਾ ਪਾਣੀ ਸ਼ਹਿਰਾ ਤੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਭਰ ਗਿਆ ਅਤੇ ਹੜਾਂ ਵਰਗਾ ਮਾਹੌਲ ਬਣ ਗਿਆ ਹੈ। ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕੇ ਦੇ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਅਸੀਂ ਆਮ ਲੋਕਾਂ ਨੂੰ, ਸਮਾਜਿਕ ਸੰਸਥਾਵਾਂ ਨੂੰ ਅਤੇ ਸਰਕਾਰਾਂ ਨੂੰ ਅਪੀਲ ਕਰਾਂਗੇ ਨਹਿਰਾਂ, ਦਰਿਆਵਾਂ ਅਤੇ ਸੜਕਾਂ ਦੇ ਕੰਡੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਏ ਜਾਣ ਜਿਸ ਨਾਲ ਵਾਤਾਵਰਣ ਤਾਂ ਸ਼ੁੱਧ ਹੋਵੇਗਾ ਹੀ ਨਾਲ ਹੀ ਹੜਾਂ ਤੋਂ ਵੀ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ । ਅੱਜ ਅਸੀਂ ਸੱਤ ਰੁੱਖ ਲਗਾ ਕੇ ਵਾਤਾਵਰਨ ਬਚਾਉਣ ਦੀ ਸ਼ੁਰੂਆਤ ਕੀਤੀ ਹੈ ਅੱਜ ਲਗਾਏ ਗਏ ਸੱਤਾਂ ਰੁੱਖਾਂ ਦੀ ਵਿਰਸਾ ਫਾਰਐਵਰ ਚੈਰੀਟੇਬਲ ਟਰੱਸਟ ਵੱਲੋਂ ਪੂਰੀ ਦੇਖਭਾਲ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਰੁੱਖ ਲਗਾਏ ਜਾਣਗੇ। ਇਸ ਮੌਕੇ ਚੈਰੀਟੇਬਲ ਟ੍ਰਸਟ ਦੇ ਚੇਅਰਮੈਨ ਗੁਰਬਖਸ਼ ਸਿੰਘ ਮਨਜੰਦਾ, ਹਰਮੀਤ ਸਿੰਘ ਹੈਪੀ ਸਕੱਤਰ ਹਰਿਆਣਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਸ੍ਰ ਸੁਮੀਤ ਸਿੰਘ, ਸ੍ਰ ਸਿਮਰਨਜੀਤ ਸਿੰਘ, ਸ੍ਰ ਵੀਰਇੰਦਰ ਸਿੰਘ ਬੇਦੀ, ਮਨੀਸ਼ਾ ਨਾਰੰਗ ,ਆਸ਼ੀਸ਼ ਸ਼ਰਮਾ, ਲਖਵਿੰਦਰ ਅਤੇ ਈਸ਼ਾਂਤ ਮੌਜੂਦ ਸਨ।