ਪੱਤਰਕਾਰ ਅਕਰਸ਼ਨ ਉੱਪਲ ਨੂੰ ਅਦਾਲਤ ਨੇ ਭੇਜਿਆ ਇਕ ਦਿਨ ਦੀ ਨਿਆਇਕ ਹਿਰਾਸਤ ਵਿਚ
ਮਹਿਲਾ ਤਸੀਲਦਾਰ ਵੱਲੋਂ ਲਗਾਏ ਗਏ ਆਰੋਪਾਂ ਦੇ ਤਹਿਤ ਕੀਤਾ ਗਿਆ ਮਾਮਲਾ ਦਰਜ
ਕਰਨਾਲ 9 ਮਈ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਸੀਨੀਅਰ ਪੱਤਰਕਾਰ ਅਕਰਸ਼ਨ ਉੱਪਲ ਵੱਲੋਂ ਬੀਤੇ ਕੱਲ੍ਹ ਕਰਨਾਲ ਦੀ ਮਹਿਲਾ ਤਸੀਲਦਾਰ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਕਵਰੇਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਹਿਲਾ ਤਸੀਲਦਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਇਕ ਸ਼ਿਕਾਇਤ ਦਿੱਤੀ ਗਈ ਜਿਸ ਵਿਚ ਆਕਰਸ਼ਨ ਉੱਪਲ ਤੇ ਕਈ ਗੰਭੀਰ ਆਰੋਪ ਲਗਾਏ ਗਏ । ਪੁਲਿਸ ਪ੍ਰਸ਼ਾਸ਼ਨ ਵੱਲੋਂ ਮਹਿਲਾ ਤਹਿਸੀਲਦਾਰ ਦੀ ਸ਼ਿਕਾਇਤ ਤੇ ਕੱਲ ਕਈ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਬਿਤੀ ਰਾਤ ਨੂੰ ਹੀ ਪੱਤਰਕਾਰ ਅਕਰਸ਼ਨ ਉੱਪਲ ਨੂੰ ਹਿਰਾਸਤ ਵਿੱਚ ਲੈ ਲਿਆ । ਜਿਸ ਤੋਂ ਬਾਅਦ ਪਰਿਵਾਰ ਵੱਲੋਂ ਕਈ ਸਮਾਜਿਕ ਸੰਗਠਨਾਂ ਦੇ ਨਾਲ ਥਾਣੇ ਜਾ ਕੇ ਆਪਣਾ ਵਿਰੋਧ ਪ੍ਰਗਟ ਕੀਤਾ ਪੱਤਰਕਾਰ ਦੇ ਹੱਕ ਵਿੱਚ ਪੁਲਸ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ । ਪੱਤਰਕਾਰ ਦੇ ਹੱਕ ਵਿਚ ਕਈ ਸਮਾਜਿਕ ਸੰਗਠਨ, ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ, ਵਲੋ ਰੋਸ ਪ੍ਰਦਰਸ਼ਨ ਕੀਤਾ ਗਿਆ । ਅੱਜ ਮਿੰਨੀ ਸਕੱਤਰੇਤ ਦੇ ਬਾਹਰ ਰੋਸ ਮੁਜ਼ਾਹਰਾ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ । ਪੁਲਿਸ ਪ੍ਰਸ਼ਾਸਨ ਵਲੋ ਪੱਤਰਕਾਰ ਅਕਰਸ਼ਨ ਉੱਪਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉੱਪਲ ਦੇ ਵਕੀਲ ਵੱਲੋਂ ਬੇਲ ਐਪਲੀਕੇਸ਼ਨ ਕੋਰਟ ਵਿਚ ਲਗਾਈ ਗਈ ਜਿਸ ਅਦਾਲਤ ਨੇ ਬਹਿਸ ਲਈ ਕੱਲ ਦੀ ਤਰੀਖ ਦੇ ਦਿੱਤੀ ਅਤੇ ਪੱਤਰਕਾਰ ਨੂੰ ਇਕ ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਪੱਤਰਕਾਰ ਦੇ ਵਕੀਲ ਵੱਲੋਂ ਲਗਾਈ ਗਈ ਬੇਲ ਅਰਜ਼ੀ ਤੇ ਕੱਲ੍ਹ ਕੋਰਟ ਵਿਚ ਬਹਿਸ ਹੋਵੇਗੀ । ਅੱਜ ਪੱਤਰਕਾਰ ਦੇ ਹੱਕ ਵਿਚ ਸਮਾਜ ਸੇਵੀ ਰਾਜਨੀਤਕ ਅਤੇ ਆਮ ਲੋਕਾਂ ਵੱਡੀ ਗਿਣਤੀ ਵਿੱਚ ਮੌਜੂਦ ਰਹੇ