ਮਹਾਰਾਣਾ ਪ੍ਰਤਾਪ ਹਿੰਮਤ, ਬਹਾਦਰੀ ਅਤੇ ਵੀਰਤਾ ਦੇ ਪ੍ਰਤੀਕ ਸਨ – ਡਾ: ਰਾਮਪਾਲ ਸੈਣੀ
ਕਰਨਾਲ 09 ਮਈ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਡੀਏਵੀ ਪੀਜੀ ਕਾਲਜ ਦੇ ਐਨਐਸਐਸ ਸੈੱਲ ਵੱਲੋਂ ਮਹਾਰਾਣਾ ਪ੍ਰਤਾਪ ਜਯੰਤੀ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ: ਰਾਮਪਾਲ ਸੈਣੀ ਮੁੱਖ ਮਹਿਮਾਨ ਵਜੋਂ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਕਰਨਾਲ ਦੇ ਪ੍ਰਿੰਸੀਪਲ ਡਾ: ਗੁਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਾ: ਰਾਮਪਾਲ ਸੈਣੀ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਅਦੁੱਤੀ ਹਿੰਮਤ, ਬਹਾਦਰੀ, ਵੀਰਤਾ ਦੇ ਪ੍ਰਤੀਕ ਸਨ, ਜਿਨ੍ਹਾਂ ਨੇ ਧਰਮ, ਸੰਸਕ੍ਰਿਤੀ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਕੇ ਮਾਂ ਭਾਰਤੀ ਦਾ ਸਨਮਾਨ ਕਾਇਮ ਰੱਖਿਆ । ਅਸੀਂ ਮਹਾਨ ਯੋਧੇ ਮਹਾਰਾਣਾ ਪ੍ਰਤਾਪ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕਰਦੇ ਹਾਂ। ਮਾਤ ਭੂਮੀ ਲਈ ਉਨ੍ਹਾਂ ਦੀ ਕੁਰਬਾਨੀ ਅਤੇ ਸਮਰਪਣ ਭਾਰਤੀਆਂ ਨੂੰ ਹਮੇਸ਼ਾ ਯਾਦ ਰਹੇਗਾ।ਡਾ: ਗੁਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦੀ ਬਹਾਦਰੀ ਅਤੇ ਦਲੇਰੀ ਤੇ ਦੇਸ਼ ਵਾਸੀ ਮਾਣ ਮਹਿਸੂਸ ਕਰਦੇ ਹਨ , ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਦੇਸ਼ ਅਜਿਹੇ ਮਹਾਨ ਯੋਧੇ, ਸੂਰਬੀਰ ਮਹਾਨ ਵਿਅਕਤੀ ਦੀ ਕੁਰਬਾਨੀ ਨੂੰ ਪੀੜ੍ਹੀ ਦਰ ਪੀੜ੍ਹੀ ਯਾਦ ਰੱਖੇਗਾ। ਇਸ ਮੌਕੇ ਐਨ.ਐਸ.ਐਸ ਸੈੱਲ ਦੇ ਕੋਆਰਡੀਨੇਟਰ ਡਾ: ਬਲਰਾਮ ਸ਼ਰਮਾ, ਡਾ: ਰਿਤੂ ਕਾਲੀਆ, ਡਾ: ਲਵਨੀਸ਼ ਬੁੱਧੀਰਾਜਾ ਤੋਂ ਇਲਾਵਾ ਵਿਦਿਆਰਥੀ ਪ੍ਰਦੀਪ ਰਾਣਾ, ਮਨੀਸ਼, ਕੇਸ਼ਵ, ਪੁਲਕਿਤ, ਅਭੀ ਰਾਣਾ, ਤੁਸ਼ਾਰ, ਭਗਤ ਰਾਣਾ ਹਾਜ਼ਰ ਸਨ |