ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋ ਹਰਿਆਣਾ ਦੇ ਗੁਰਦੁਆਰਿਆ ਦੀ ਸੇਵਾ ਲੈਣ ਦਾ ਤਰੀਕਾ ਗਲਤ – ਜਗਦੀਸ਼ ਸਿੰਘ ਝੀਂਡਾ
ਕਿਹਾ – ਕੁਰੂਕਸ਼ੇਤਰ ਦੇ ਇਤਿਹਾਸਿਕ ਗੁਰਦੁਆਰੇ ਵਿੱਚ ਹੋਈ ਹੁੱਲੜਬਾਜੀ ਲਈ ਬਾਦਲਕੇ ਅਤੇ ਹਰਿਆਣਾ ਦੀ ਸਰਕਾਰੀ ਕਮੇਟੀ ਦੋਨੋ ਬਰਾਬਰ ਦੇ ਜ਼ਿਮੇਵਾਰ ਹਨ
ਕਰਨਾਲ 26 ਫਰਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਪੱਤਰਕਾਰ ਵਾਰਤਾ ਕਰਦੇ ਹੋਏ ਕਿਹਾ ਮੈਂ ਹਰਿਆਣਾ ਦੀ ਸਰਕਾਰੀ ਕਮੇਟੀ ਨੂੰ ਵਧਾਈ ਦੇਂਦਾ ਹਾਂ ਕਿ ਉਨ੍ਹਾਂ ਨੇ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲੈ ਲਈ ਹੈ। ਜੋ ਸਾਡਾ ਮਕਸਦ ਸੀ ਕਿ ਬਾਦਲ ਪਰਿਵਾਰ ਤੋਂ ਹਰਿਆਣਾ ਦੇ ਗੁਰਦੁਆਰੇ ਆਜ਼ਾਦ ਕਰਵਾਉਣ ਉਹ ਪੂਰਾ ਹੋ ਗਿਆ ਹੈ। ਬਾਦਲ ਪਰਿਵਾਰ ਤੋਂ ਹਰਿਆਣਾ ਗੁਰਦੁਆਰਾ ਆਜ਼ਾਦ ਕਰਵਾ ਲਏ ਹਨ। ਪਰ ਬੜੇ ਅਫ਼ਸੋਸ ਦੀ ਗੱਲ ਹੈ ਹਰਿਆਣਾ ਸਰਕਾਰ ਵੱਲੋਂ ਇਹ ਬਣਾਈ ਗਈ ਕਮੇਟੀ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਲਈ ਸੰਘਰਸ਼ ਕਰਦੇ ਲੀਡਰਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਅਤੇ ਹਰਿਆਣਾ ਸਰਕਾਰ ਨੇ ਇਸ ਕਮੇਟੀ ਵਿੱਚ ਜ਼ਿਆਦਾਤਰ ਮੈਂਬਰ ਬੀਜੇਪੀ ਅਤੇ ਆਰਐਸਐਸ ਦੇ ਪਾਏ ਹਨ । ਇਸ ਲਈ ਹਰਿਆਣਾ ਦੀ ਸੰਗਤ ਵਿਚ ਇਸ ਕਮੇਟੀ ਨੂੰ ਲੈ ਕੇ ਭਾਰੀ ਰੋਸ ਹੈ ਉਹਨਾਂ ਨੇ ਕਿਹਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲੈਣ ਦਾ ਤਰੀਕਾ ਬਹੁਤ ਗਲਤ ਹੈ ਇਹ ਹਰਿਆਣਾ ਦੀ ਸਰਕਾਰੀ ਕਮੇਟੀ ਵੱਲੋਂ ਜੋ ਚਲਦੇ ਕੀਰਤਨ ਵਿੱਚ ਗੁਰੂ ਦੀ ਗੋਲਕ ਦੇ ਜੰਦਰੇ ਕਟਰ ਨਾਲ ਕੱਟੇ ਗਏ ਹਨ ਅਤੇ ਇਸ ਘਟਨਾ ਵਿੱਚੋਂ 3 ਫੁੱਟ ਤਕ ਚਿੰਗਾੜੀ ਨਿਕਲੀਆਂ ਸਨ ਇਸ ਨਾਲ ਕੁਝ ਵੀ ਹਾਦਸਾ ਵਾਪਰ ਸਕਦਾ ਸੀ ਉਨ੍ਹਾਂ ਦੀ ਇਸ ਹਰਕਤ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਲੋਕ ਸਿਰਫ ਗੋਲ੍ਹਕਾਂ ਦੀ ਲੜਾਈ ਲੜ ਰਹੇ ਹਨ ਨਾ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਲਈ ਕਮੇਟੀ ਬਣੀ ਹੈ ਇਸਦੀ ਅਸੀਂ ਘੋਰ ਨਿੰਦਾ ਕਰਦੇ ਹਾਂ । ਉਨ੍ਹਾਂ ਨੇ ਕਿਹਾ ਕਿ ਅਗਲੇ ਦਿਨ ਜੋ ਬਾਦਲਕਿਆਂ ਨੇ ਅਤੇ ਹਰਿਆਣਾ ਦੀ ਸਰਕਾਰੀ ਕਮੇਟੀ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਹੁੱਲੜਬਾਜ਼ ਕੀਤੀ ਹੈ ਅਤੇ ਗੁਰੂ ਘਰ ਦੀ ਮਰਿਆਦਾ ਭੰਗ ਕੀਤੀ ਹੈ ਇਸ ਹੁੱਲੜਬਾਜ਼ੀ ਲਈ ਬਾਦਲਕੇ ਅਤੇ ਸਰਕਾਰੀ ਕਮੇਟੀ ਦੋਨੋ ਜਿੰਮੇਵਾਰ ਹਨ । ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਹਰਿਆਣਾ ਦੀ ਸਰਕਾਰੀ ਕਮੇਟੀ ਵੱਲੋਂ ਪੁਲਿਸ ਬੁਲਾਈ ਗਈ ਤਾਂ ਪੁਲਿਸ ਜੁੱਤੀਆਂ ਸਮੇਤ ਗੁਰੂ ਘਰ ਵਿਚ ਦਾਖਲ ਹੋਈ ਹੈ ਇਹ ਬਹੁਤ ਹੀ ਸ਼ਰਮਨਾਕ ਹੈ ਸਰਕਾਰੀ ਕਮੇਟੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ । ਉਹਨਾਂ ਨੇ ਕਿਹਾ ਅਗਰ ਮੈਂ ਇਸ ਕਮੇਟੀ ਵਿੱਚ ਹੁੰਦਾ ਤਾਂ ਮੈਂ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਇਹੋ ਜਿਹਾ ਕਾਰਾ ਕਦੇ ਵੀ ਨਹੀਂ ਸੀ ਕਰਨ ਦੇਣਾ ਕਿਉਂਕਿ ਅਸੀਂ ਹਰਿਆਣਾ ਦੀ ਵੱਖਰੀ ਕਮੇਟੀ ਲਈ ਸੰਘਰਸ਼ ਕੀਤਾ ਹੈ ਅਤੇ ਸਾਨੂੰ ਪਤਾ ਹੈ ਕਿ ਗੁਰੂ ਘਰ ਦੀ ਸੇਵਾ ਕਿਸ ਤਰਾ ਲਈ ਜਾਂਦੀ ਸੀ । ਉਨ੍ਹਾਂ ਨੇ ਕਿਹਾ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਿੱਠੀ ਲਿਖ 21 ਦਿਨ ਦਾ ਅਲਟੀਮੇਟ ਦਿੱਤਾ ਸੀ ਕਿ 21 ਦਿਨਾਂ ਦੇ ਵਿੱਚ-ਵਿੱਚ ਸ਼੍ਰੋਮਣੀ ਕਮੇਟੀ ਹਰਿਆਣਾ ਦੇ ਸਿੱਖਾਂ ਨੂੰ ਹਰਿਆਣਾ ਦੇ ਗੁਰੂ ਘਰਾਂ ਦੀ ਸੇਵਾ-ਸੰਭਾਲ ਦੇ ਦੇਵੇ ਪਰ ਇਸ ਸਰਕਾਰੀ ਕਮੇਟੀ ਨੇ ਜਲਦਬਾਜੀ ਕਰਦੇ ਕੋਈ ਬੇਸਮਝੀ ਨਾਲ ਗੁਰਦਵਾਰਿਆਂ ਦੀ ਸੇਵਾ ਲਈ ਹੈ ਜੋ ਕਿ ਬਹੁਤ ਗ਼ਲਤ ਤਰੀਕਾ ਅਪਨਾਇਆ ਗਿਆ ਹੈ। ਮੈਂ ਇਸ ਕਮੇਟੀ ਵੱਲੋਂ ਅਪਨਾਏ ਗਏ ਤਰੀਕੇ ਦੀ ਨਿਖੇਧੀ ਕਰਦਾ ਹਾਂ ਅਤੇ ਹਰਿਆਣਾ ਸਰਕਾਰ ਦੀ ਵੀ ਨਿਖੇਧੀ ਕਰਦਾ ਹਾਂ ਜੋ ਕਿ ਬੇਲੋੜਾ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਦਖਲ ਅੰਦਾਜੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਮੈਂ ਇਸ ਸਰਕਾਰੀ ਕਮੇਟੀ ਨੂੰ ਕਹਿਣਾ ਚਾਹੁੰਦਾ ਹਾਂ ਕੀ ਗੁਰਦੁਆਰਾ ਦਾ ਪ੍ਰਬੰਧ ਹਰਿਆਣਾ ਦੀ ਸੰਗਤ ਨੂੰ ਦੇਣਾ ਚਾਹੀਦਾ ਹੈ ਇਸ ਲਈ ਇਹ ਨਵੀਂ ਕਮੇਟੀ ਅਤੇ ਸਰਕਾਰ ਜਲਦ ਤੋਂ ਜਲਦ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਚੋਣ ਕਰਵਾਏ ਹਰਿਆਣੇ ਦੀ ਸੰਗਤ ਜਿਹਨਾਂ ਮੈਂਬਰਾਂ ਨੂੰ ਚੁਣ ਕੇ ਭੇਜੇਗੀ ਉਹਨਾਂ ਨੂੰ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਿੱਤੀ ਜਾਵੇ । ਉਨ੍ਹਾਂ ਨੇ ਕਿਹਾ ਦੋ ਦਿਨ ਪਹਿਲਾਂ ਜੋ ਕਰਨਾਲ ਦੀ ਸੰਗਤ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਦਾਦੂਵਾਲ ਅਤੇ ਮਹੰਤ ਕਰਮਜੀਤ ਸਿੰਘ ਦਾ ਪੁਤਲਾ ਫੂਕਿਆ ਉਹ ਕਰਨਾਲ ਦੀ ਸੰਗਤ ਨੂੰ ਨਹੀਂ ਸੀ ਕਰਨਾ ਚਾਹੀਦਾ । ਹੁਣ ਪੁਤਲੇ ਫੂਕਣ ਨਾਲ ਕੁਝ ਨਹੀਂ ਹੋਣਾ ਇਹੋ ਜਿਹੀਆਂ ਹਰਕਤਾਂ ਨਾਲ ਸਿੱਖਾਂ ਦੀ ਹੀ ਬਦਨਾਮੀ ਹੁੰਦੀ ਹੈ ਉਨ੍ਹਾਂ ਨੇ ਕਿਹਾ ਸੰਗਤ ਨੂੰ ਚਾਹੀਦਾ ਹੈ ਕਿ ਸੰਗਤ ਹਰਿਆਣਾ ਸਰਕਾਰ ਦਾ ਇਹ ਦਬਾਵ ਬਣਾਇਆ ਜਾਏ ਕਿ ਹਰਿਆਣਾ ਦੇ ਗੁਰਦੁਆਰਾ ਪ੍ਰਬੰਧ ਲਈ ਹਰਿਆਣਾ ਸਰਕਾਰ ਚੋਣਾਂ ਜਲਦੀ ਤੋਂ ਜਲਦੀ ਕਰਵਾਏ ਅਤੇ ਹਰਿਆਣਾ ਦੀ ਸੰਗਤ ਚੰਗੇ ਸੂਝਵਾਨ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਨੁਮਾਇੰਦੇ ਚੁਣ ਕੇ ਹਰਿਆਣਾ ਕਮੇਟੀ ਵਿੱਚ ਭੇਜਣ ਜਾਣ । ਉਨ੍ਹਾਂ ਵੱਲੋਂ ਪਿਛਲੇ ਦਿਨੀਂ ਪੰਜਾਬ ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸਿੱਖਾਂ ਵਿਚ ਚਾਹੇ ਕੋਈ ਵੀ ਹੋਵੇ ਕਿਸੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਆਪਣੀ ਸੁਰੱਖਿਆ ਨਹੀਂ ਕਰਨੀ ਚਾਹੀਦੀ ਸਿੱਖਾਂ ਨੂੰ ਸੁਰੱਖਿਆ ਆਪਣੇ ਬਲਬੂਤੇ ਤੇ ਕਰਨੀ ਚਾਹੀਦੀ ਹੈ ਅਗਰ ਕਿਸੇ ਉੱਤੇ ਨਜਾਇਜ ਪਰਚਾ ਹੋਇਆ ਹੈ ਤਾਂ ਸਿੱਖਾਂ ਨੂੰ ਆਪਣੇ ਬਲਬੂਤੇ ਤੇ ਘਿਰਾਉ ਕਰਨਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਨਹੀਂ ਲੈਣੀ ਚਾਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਗੁਰੂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਧਰਮ ਦੇ ਲੋਕ ਮੰਨਦੇ ਹਨ ਬੜੀ ਸ਼ਰਧਾ ਅਤੇ ਅਦਬ ਨਾਲ ਮੱਥਾ ਟੇਕਦੇ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਵੀ ਸਤਿਕਾਰ ਹੋਵੇ ਕਰਨਾ ਚਾਹੀਦਾ ਹੈ ਪਰ ਆਪਣੇ ਬੰਦਿਆਂ ਨੂੰ ਥਾਣਿਆਂ ਵਿੱਚੋਂ ਕਢਵਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਨਹੀਂ ਲੈਣੀ ਚਾਹੀਦੀ ਉਨ੍ਹਾਂ ਨੇ ਕਿਹਾ ਸਿੱਖ ਤਾਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਹਨ ਪਰ ਜੋ ਪੰਜਾਬ ਵਿੱਚ ਘਟਨਾਕਰਮ ਵਾਪਰਿਆ ਹੈ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਦੀ ਵੀ ਮੈਂ ਨਿੰਦਾ ਕਰਦਾ ।