ਸਿੱਖ ਕੌਮ ਦਾ ਮਾਣ ਹਨ ਅਮਰੇਂਦਰ ਸਿੰਘ ਅਰੋੜਾ – ਸੰਤ ਸਿਪਾਹੀ ਸੇਵਾ ਲਹਿਰ
ਅਮਰਿੰਦਰ ਸਿੰਘ ਅਰੋੜਾ ਹਰਿਆਣਾ ਕਮੇਟੀ ਦਾ ਇਕਲੌਤਾ ਮੈਂਬਰ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੈ।
ਕਰਨਾਲ 12 ਅਕਤੂਬਰ (ਪਲਵਿੰਦਰ ਸਿੰਘ ਸੱਗੂ)
ਅੱਜ ਸੰਤ ਸਿਪਾਹੀ ਸੇਵਾ ਲਹਿਰ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੇਂਦਰ ਸਿੰਘ ਅਰੋੜਾ ਦੇ ਨਿੱਜੀ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਹਰਿਆਣਾ ਕਮੇਟੀ ਦੇ ਸੰਘਰਸ਼ ਦੇ ਲੰਮੇ ਸਮੇਂ ਤੋਂ ਸਾਥੀ ਰਹੇ ਸੰਤ ਸਿਪਾਹੀ ਸੇਵਾ ਲਹਿਰ ਨੇ ਅਮਰੇਂਦਰ ਸਿੰਘ ਅਰੋੜਾ ਨੂੰ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਨ ’ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਤੁਹਾਡੇ ਨਾਲ ਹਨ। ਸੰਤ ਸਿਪਾਹੀ ਸੇਵਾ ਲਹਿਰ ਵੱਲੋਂ ਮੁੱਖ ਮੰਤਰੀ ਹਰਿਆਣਾ ਨੂੰ ਬੇਨਤੀ ਕੀਤੀ ਗਈ ਕਿ ਉਹ ਸੱਚ ਦਾ ਸਾਥ ਦਿੰਦੇ ਹੋਏ ਅਮਰਿੰਦਰ ਸਿੰਘ ਅਰੋੜਾ ਨੂੰ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੀ ਸੇਵਾ ਸੰਭਾਲ ਸੋਪਣ ਕਿਉਂਕਿ ਅਰੋੜਾ ਹੀ ਇਕੱਲਾ ਹਰਿਆਣਾ ਕਮੇਟੀ ਦੇ ਮੈਂਬਰ ਹਨ ਜਿਨ੍ਹਾਂ ਨੂੰ ਹਰ ਸਮਾਜ ਅਤੇ ਹਰ ਵਰਗ ਵਿਚ ਸਤਿਕਾਰ ਮਿਲਦਾ ਹੈ। ਸੰਤ ਸਿਪਾਹੀ ਸੇਵਾ ਲਹਿਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ 2014 ਵਿੱਚ 41 ਮੈਂਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਤਾਂ 40 ਮੈਂਬਰਾਂ ਨੇ ਕਾਂਗਰਸ ਦਾ ਸਮਰਥਨ ਕੀਤਾ ਸੀ, ਸਿਰਫ਼ ਅਮਰਿੰਦਰ ਸਿੰਘ ਅਰੋੜਾ ਨੇ ਹੀ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕੀਤਾ ਸੀ। ਉਨ੍ਹਾਂ ਦੀ ਕੁਰਬਾਨੀ ਅਤੇ ਸੰਘਰਸ਼ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਰਿਆਣਾ ਕਮੇਟੀ ਦੀ ਵਾਗਡੋਰ ਸੌਂਪੀ ਜਾਵੇ, ਇਸ ਮੌਕੇ ਸੰਤ ਸਿਪਾਹੀ ਸੇਵਾ ਲਹਿਰ ਦੇ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅਰੋੜਾ ਅਜਿਹੇ ਮੈਂਬਰ ਹਨ।ਜਿਸ ਕੋਲ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਸ੍ਰ ਅਰੋੜਾਂ ਹੀ ਹ ਸਭ ਨੂੰ ਸਤਿਕਾਰ ਦਿੱਤਾ ਹੈ ਅਤੇ ਸਿੱਖ ਕੌਮ ਦੇ ਹਿੱਤਾਂ ਲਈ ਕੰਮ ਕਰਨ ਦੇ ਸਮਰੱਥ ਹਨ ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੇਂਦਰ ਸਿੰਘ ਅਰੋੜਾ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਸੰਘਰਸ਼ ਦੇ ਸਮੇਂ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚੋ ਵੱਖਰੀ ਕਮੇਟੀ ਦੇ ਸੰਘਰਸ਼ ਲਈ ਸਾਥ ਦਿੱਤਾ ਹੈ, ਉਸ ਦਾ ਸਨਮਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਚਲਿਆ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਸਾਰਿਆਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸ੍ਰ ਮਨਮੋਹਨ ਸਿੰਘ ਡਾਬਰੀ, ਹਰਬੰਸ ਸਿੰਘ ਬਰਾਸ, ਰਣਜੀਤ ਸਿੰਘ, ਸ਼ੇਰ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ ਅਤੇ ਪਰਮਜੀਤ ਸਿੰਘ ਹਾਜ਼ਰ ਸਨ।